ਕੋਵਿਡ – 19 ਮਹਾਮਾਰੀ ਨੂੰ ਸ਼ਿਕਸਤ ਦੇਣ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋ “ਮਿਸ਼ਨ ਫਤਿਹ” ਤਹਿਤ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਖਾਸ ਬੈਠਕ ਕੀਤੀ ਗਈ…
ਕੋਵਿਡ – 19 ਮਹਾਮਾਰੀ ਨੂੰ ਸ਼ਿਕਸਤ ਦੇਣ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋ “ਮਿਸ਼ਨ ਫਤਿਹ” ਤਹਿਤ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸਨੂੰ ਧਿਆਨ ਵਿੱਚ ਰੱਖਦੇ ਹੋਏ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਵੱਲੋਂ ਜ਼ਿਲੇ ਦੀਆਂ ਯੁਵਕ ਸੇਵਾਵਾਂ ਕਲੱਬਾਂ ਦੇ ਆਗੂਆਂ ਨਾਲ ਇੱਕ ਖਾਸ ਬੈਠਕ ਕੀਤੀ ਗਈ, ਜਿਸ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਆਰ ਕੀਤੇ ਗਏ ਸ਼ੈਡੀਊਲ ਦੇ ਅਨੁਸਾਰ ਮਿਸ਼ਨ ਫਤਿਹ ਦੇ ਤਹਿਤ ਜਨਤਾ ਨੂੰ ਕੋਵਿਡ – 19 ਪ੍ਰਤੀ ਜਾਗਰੂਕ ਕਰਨ ਲਈ ਯੁਵਕ ਸੇਵਾਵਾਂ ਕਲੱਬ ਦੇ ਮੈਂਬਰਾਂ ਨੂੰ ਇੱਕ ਅਹਿਮ ਜਿੰਮੇਵਾਰੀ ਸੌਂਪੀ ਗਈ |
ਜਿਸ ਦੇ ਅਨੁਸਾਰ ਜ਼ਿਲੇ ਦੇ ਵੱਖ ਵੱਖ ਯੁਵਕ ਸੇਵਾਵਾਂ ਕਲੱਬਾਂ ਦੇ ਨੌਜਵਾਨ 04 ਜੁਲਾਈ ਨੂੰ ਸ਼ਹਿਰ ਦੇ ਵੱਖ ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚ ਡੋਰ ਟੁ ਡੋਰ ਕੰਪੇਨ ਕਰਕੇ ਲੋਕਾਂ ਨੂੰ ਕੋਵਿਡ -19 ਪ੍ਰਤੀ ਜਾਗਰੂਕ ਕਰਨਗੇ ਤਾਂ ਜੋ ਮਿਸ਼ਨ ਫਤਿਹ ਦੇ ਤਹਿਤ ਕੋਰੋਨਾ ਵਾਇਰਸ ਤੇ ਫਤਿਹ ਪਾਈ ਜਾ ਸਕੇ |
ਜ਼ਿਕਰਯੋਗ ਹੈ ਕਿ ਅੱਜ ਸੂਬਾ ਸਰਕਾਰ ਵੱਲੋਂ ਸੂਬੇ ਦੇ ਸਾਰੇ ਜਿਲਿਆਂ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰਾਂ ਨਾਲ ਮਿਸ਼ਨ ਫਤਿਹ ਤਹਿਤ ਆਨਲਾਈਨ ਬੈਠਕ ਕੀਤੀ ਗਈ ਸੀ ਜਿਸ ਵਿੱਚ ਵਿਭਾਗ ਦੇ ਸਹਾਇਕ ਡਾਇਰੈਕਟਰਾਂ ਨੂੰ ਯੁਵਕ ਸੇਵਾਵਾਂ ਕਲੱਬਾਂ ਦੇ ਨੌਜਵਾਨਾਂ ਵੱਲੋਂ ਡੋਰ ਟੁ ਡੋਰ ਕੰਪੇਨ ਕਰਵਾਉਣ ਸੰਬੰਧੀ ਹਿਦਾਇਤਾਂ ਦਿੱਤੀਆਂ ਗਈਆਂ |
Comment here