ਦਰਅਸਲ ਕੋਰੋਨਾ ਕਹਿਰ ਦੌਰਾਨ ਇਕ ਪਰਿਵਾਰ ਨੂੰ ਵਿਆਹ ਸਮਾਰੋਹ ਵਿਚ 250 ਲੋਕਾਂ ਨੂੰ ਬੁਲਾਉਣਾ ਪੈ ਗਿਆ ਭਾਰੀ…
ਰਾਜਸਥਾਨ ਸਰਕਾਰ ਵੱਲੋਂ ਭਿਲਵਾੜਾ ਵਿੱਚ ਵਿਆਹ ਕਰਵਾਉਣ ਵਾਲੇ ਲਾੜੇ ਦੇ ਪਿਤਾ ਨੂੰ 6,26,600 ਰੁਪਏ ਦਾ ਜ਼ੁਰਮਾਨਾ ਲਾਇਆ ਹੈ ਕਿਉਂਕਿ ਉਸਨੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕੀਤੀ। ਦਰਅਸਲ ਕੋਰੋਨਾ ਕਹਿਰ ਦੌਰਾਨ ਇਕ ਪਰਿਵਾਰ ਨੂੰ ਵਿਆਹ ਸਮਾਰੋਹ ਵਿਚ 250 ਲੋਕਾਂ ਨੂੰ ਬੁਲਾਉਣਾ ਭਾਰੀ ਪੈ ਗਿਆ ਹੈ। ਬਰਾਤ ਵਿਚ ਕੋਰੋਨਾ ਵਾਇਰਸ ਅਜਿਹਾ ਫੈਲਿਆ ਕਿ ਵਿਆਹ ਵਿਚ ਸ਼ਾਮਲ ਹੋਣ ਵਾਲੇ ਹੁਣ ਤੱਕ 15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਦੇ ਨਾਲ ਹੀ ਕੋਰੋਨਾ ਕਾਰਨ ਲਾੜੇ ਦੇ ਦਾਦੇ ਦੀ ਮੌਤ ਵੀ ਹੋ ਗਈ।
ਭੀਲਵਾੜਾ ਦੇ ਜ਼ਿਲ੍ਹਾ ਮੈਜੀਸਟ੍ਰੇਟ ਰਾਜਿੰਦਰ ਭੱਟ ਨੇ ਨੋਟਿਸ ਜਾਰੀ ਕਰ ਕੇ ਤਹਿਸੀਲਦਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਇਹ ਰਕਮ ਲਾੜੇ ਦੇ ਪਿਤਾ ਵੱਲੋਂ 3 ਦਿਨਾਂ ਦੇ ਅੰਦਰ ਵਸੂਲ ਕੇ ਮੁੱਖ ਮੰਤਰੀ ਰਾਹਤ ਫੰਡ ਵਿਚ ਜਮਾਂ ਕਰਵਾਈ ਜਾਵੇ। ਇਸ ਤੋਂ ਇਲਾਵਾ ਅੱਗੇ ਜੋ ਵੀ ਇਲਾਜ ਵਿਚ ਖਰਚਾ ਆਵੇਗਾ, ਉਸ ਨੂੰ ਜ਼ੁਰਮਾਨੇ ਦੇ ਰੂਪ ਵਿਚ ਲਾੜੇ ਦੇ ਪਰਿਵਾਰ ਕੋਲੋਂ ਵਸੂਲਿਆ ਜਾਵੇਗਾ।