ਕੋਕਾ-ਕੋਲਾ ਏਜੇਂਸੀ ਮਾਲਿਕ ਦੇ ਘਰ ਸਵੇਰੇ-ਸਵੇਰੇ ਕੁਝ ਡਕੈਤਾਂ ਨੇ ਪੁਲਿਸ ਦੀ ਵਰਦੀ ਵਿਚ ਵਾਰਦਾਤ ਨੂੰ ਦਿਤਾ ਅੰਜਾਮ ..
ਅੰਤਰਰਾਸ਼ਟਰੀ ਅਟਾਰੀ ਲਾਹੌਰ ਹਾਈਵੇ ਰੋਡ ਤੇ ਪੈਂਦੇ ਕੋਕਾ-ਕੋਲਾ ਏਜੇਂਸੀ ਮਾਲਿਕ ਦੇ ਘਰ ਸਵੇਰੇ-ਸਵੇਰੇ ਕੁਝ ਡਕੈਤਾਂ ਨੇ ਪੁਲਿਸ ਦੀ ਵਰਦੀ ਵਿਚ ਵਾਰਦਾਤ ਨੂੰ ਅੰਜਾਮ ਦਿਤਾ. ਇਹ ਲੁਟੇਰੇ ਪੁਲਿਸ ਦੇ ਭੇਸ ਵਿਚ ਪੀੜਿਤ ਦੇ ਘਰ ਆਏ ਸਨ.ਦਸ ਦੀਏ ਕਿ ਇਨ੍ਹਾਂ ਲੁਟੇਰਿਆਂ ਨੇ ਪੁਲਿਸ ਦੇ ਅਲੱਗ ਅਲੱਗ ਵੋਲੰਟੀਰਾ ਦੀ ਵਰਦੀਆਂ ਪਾਇਆ ਸਨ.ਇਹ ਕੁਲ ਸਤ ਲੋਕ ਸਨ ਜੋ ਪਿਸਤੌਲ ਦੀ ਨੋਕ ਤੇ ਕੁਲ ਸਤ ਲੱਖ ਰੁਪਏ , ਪੰਦ੍ਰਹ ਤੋਲੇ ਸੋਨਾ ਅਤੇ ਦੋ ਮੋਬਾਈਲ ਫੋਨ ਅਤੇ ਕੁਝ ਕਾਰਤੂਸ ਲੈ ਕੇ ਫਰਾਰ ਹੋ ਗਏ ਹਨ
ਲੁਟੇਰਿਆਂ ਨੇ ਪੁਲਿਸ ਦੀ ਵਰਦੀ ਵਿਚ ਪੀੜ੍ਹਿਤ ਜੱਸਾ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਉਹਨਾਂ ਤੋਂ ਆਰ ਸੀ ਮੰਗੀ. ਪੀੜ੍ਹਿਤ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਉਸ ਤੇ 27 ਤਾਰੀਕ ਨੂੰ ਹੋਏ ਕਿਸੇ ਏਕ੍ਸਿਡੇੰਟ ਦਾ ਇਲਜਾਮ ਲਗਾਂਦੇ ਹੋਏ ਉਸ ਤੋਂ ਆਰ ਸੀ ਦੀ ਮੰਗ ਕੀਤੀ . ਪੀੜ੍ਹਿਤ ਦੇ ਅੰਦਰ ਜਾਂਦਿਆਂ ਹੀ ਚਾਰ ਲੁਟੇਰਾ ਨੇ ਉਸ ਉਪਰ ਹਮਲਾ ਕਰ ਦਿਤਾ ਅਤੇ ਖੁਦ ਨੂੰ ਜੱਗੂ ਭਗਵਾਨ ਪੂਰੀਆਂ ਦਾ ਦੋਸਤ ਦਸਦੇ ਹੋਏ ਉਸ ਤੇ ਪਿਸਤੌਲ ਰੱਖ ਦਿਤੀ ਅਤੇ ਸਾਰਾ ਘਰ ਲੁੱਟ ਲਿਆ. ਇਸ ਉਪਰੰਤ ਲੁਟੇਰੇ ਫਰਾਰ ਹੋਗਏ ਅਤੇ ਥਾਣਾ ਘਰੇਂਦਾ ਦੀ ਪੁਲਿਸ ਪੂਰੀ ਫੋਰਸ ਲੈਕੇ ਵਾਰਦਾਤ ਸਥਲ ਤੇ ਪਹੁੰਚੀ ਅਤੇ ਇਸ ਦੀ ਜਾਂਚ ਕਰ ਰਹੀ ਹੈ
Comment here