Nation

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 14 ਵੇਂ ਦਿਨ ਵਧੀਆਂ, ਜਾਣੋ ਕਿੰਨਾ ਮਹਿੰਗਾ ਹੋਇਆ ਤੇਲ

ਸ਼ਨੀਵਾਰ ਨੂੰ ਇਕ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਬਾਲਣ ਦੀਆਂ ਕੀਮਤਾਂ ਵਿਚ ਇਹ ਲਗਾਤਾਰ 14 ਵਾਂ ਵਾਧਾ ਹੈ।ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 51 ਪੈਸੇ ਅਤੇ ਡੀਜ਼ਲ ਵਿੱਚ 61 ਪੈਸੇ ਦਾ ਵਾਧਾ ਕੀਤਾ ਗਿਆ ਹੈ।

ਸ਼ਨੀਵਾਰ ਨੂੰ ਇਕ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।ਬਾਲਣ ਦੀਆਂ ਕੀਮਤਾਂ ਵਿਚ ਇਹ ਲਗਾਤਾਰ 14 ਵਾਂ ਵਾਧਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 51 ਪੈਸੇ ਅਤੇ ਡੀਜ਼ਲ ਵਿੱਚ 61 ਪੈਸੇ ਦਾ ਵਾਧਾ ਕੀਤਾ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੀ ਨੋਟੀਫਿਕੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ 78.37 ਰੁਪਏ ਪ੍ਰਤੀ ਲੀਟਰ ਤੋਂ 78.88 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ, ਜਦਕਿ ਡੀਜ਼ਲ 77.06 ਰੁਪਏ ਤੋਂ ਵਧ ਕੇ 77.67 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਕੋਲਕਾਤਾ ਵਿੱਚ ਪੈਟਰੋਲ 80.62 ਰੁਪਏ ਅਤੇ ਡੀਜ਼ਲ 73.07 ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 85.07 ਅਤੇ ਡੀਜ਼ਲ ਦੀ ਕੀਮਤ 76.11 ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ ‘ਚ ਪੈਟਰੋਲ 82.87 ਰੁਪਏ ਅਤੇ ਡੀਜ਼ਲ 75.99 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

Comment here

Verified by MonsterInsights