Education

ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਕੀਤਾ ਕਮੇਟੀ ਦਾ ਗਠਨ

ਪੰਜਾਬ ਸਰਕਾਰ ਨੇ ਡਾਇਰੈਕਟਰ, ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ (ਐਸਸੀਈਆਰਟੀ) ਦੀ ਅਗਵਾਈ ਹੇਠ ਇਕ ਕੋਰ ਕਮੇਟੀ ਦਾ ਗਠਨ ਕੀਤਾ ਹੈ।

ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਵਿਚ ਗੁਣਾਤਮਕ ਸੁਧਾਰਾਂ ਨੂੰ ਤੇਜ਼ ਕਰਨ ਲਈ ਡਾਇਰੈਕਟਰ, ਸਟੇਟ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ (ਐਸਸੀਈਆਰਟੀ) ਦੀ ਅਗਵਾਈ ਹੇਠ ਇਕ ਹੋਰ ਕਮੇਟੀ ਦਾ ਗਠਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਸੱਕਤਰ ਕਿਰਸ਼ਨ ਕੁਮਾਰ ਦੇ ਨਿਰਦੇਸ਼ਾਂ ਅਧੀਨ ਸਿੱਖਿਆ ਵਿਚ ਗੁਣਾਤਮਕ ਤਬਦੀਲੀਆਂ ਨੂੰ ਤੇਜ਼ੀ ਲਿਆਉਣ ਲਈ ਉੱਚ ਪ੍ਰਾਇਮਰੀ ਕਮੇਟੀ ਬਣਾਈ ਗਈ ਹੈ।ਇਹ ਕਮੇਟੀ ‘ਪੜੋ ਪੰਜਾਬ,ਪੜ੍ਹਾਓ ਪੰਜਾਬ’ ਦੇ ਪ੍ਰੋਜੈਕਟ ਅਦੀਨ ਬਣਾਈ ਗਈ ਹੈ।

ਬੁਲਾਰੇ ਅਨੁਸਾਰ ਕਮੇਟੀ ਦੀ ਅਗਵਾਈ ਡਾਇਰੈਕਟਰ ਐਸ.ਸੀ.ਈ.ਆਰ.ਟੀ ਦੁਆਰਾ ਕੀਤੀ ਗਈ।ਇਸ ਦੇ ਮੈਂਬਰਾਂ ਵਿੱਚ ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ ਸਿਖਲਾਈ, ਦਵਿੰਦਰ ਬੋਹਾ ਸਟੇਟ ਕੋਆਰਡੀਨੇਟਰ ‘ਪੜੋ ਪੰਜਾਬ,ਪੜ੍ਹਾਓ ਪੰਜਾਬ’ ਪ੍ਰਾਇਮਰੀ, ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਕਮ ਰਾਜ ਪ੍ਰਾਜੈਕਟ ਕੋਆਰਡੀਨੇਟਰ ਅੰਗ੍ਰੇਜ਼ੀ / ਸਮਾਜਿਕ ਵਿਗਿਆਨ, ਸੁਨੀਲ ਬਹਿਲ ਸਹਾਇਕ ਡਾਇਰੈਕਟਰ ਕਮ ਸਰੋਤ ਵਿਅਕਤੀ ਹਿੰਦੀ / ਪੰਜਾਬੀ, ਨਿਰਮਲ ਕੌਰ ਏਐਸਪੀਡੀ ਮੈਥ ਸ਼ਾਮਲ ਹਨ।

Comment here

Verified by MonsterInsights